ਬਹੁਭਾਸ਼ਾਈ ਟੈਕਸਟ ਡਿਸਪਲੇ ਸੰਗ੍ਰਹਿ

ਭਾਰਤ ਵਿੱਚ 893,862,000 ਸੈੱਲ ਫੋਨ ਬਣਦੇ ਹਨ, ਜੋ ਕਿ ਫੋਨ ਨਿਰਮਾਤਾਵਾਂ ਅਤੇ ਗੇਮ ਡਿਵੈਲਪਰਾਂ ਨੂੰ ਆਪਣੀ ਪਹੁੰਚ ਨੂੰ ਤੇਜ਼ੀ ਨਾਲ ਸਕੇਲ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ – ਬਸ਼ਰਤੇ ਉਹ ਵਿਭਿੰਨ ਭਾਰਤੀ ਮਾਰਕੀਟ ਵਿਚ ਦਾਖਲ ਹੋ ਸਕਣ। ਰੇਵਰੀ ਸੈੱਲਫੋਨਾਂ ਨੂੰ ਵਧੇਰੇ ਸਥਾਨਕ-ਭਾਸ਼ਾ ਦੇ ਅਨੁਕੂਲ ਬਣਾਉਣ ਲਈ ਦੋ ਯੂਨੀਕ ਸਮਾਧਾਨਾਂ ਵਾਲੇ ਇਕ ਮਜ਼ਬੂਤ ਫੌਂਟ ਸੰਗ੍ਰਿਹ ਨਾਲ ਇਸ ਨੂੰ ਸੰਭਵ ਬਣਾਉਂਦੀ ਹੈ।

ਆਪਣੀ ਪਸੰਦ ਦੀ ਭਾਸ਼ਾ ਵਿੱਚ ਪ੍ਰਗਟਾਵੇ ਦੀ ਸੁਵਿਧਾ ਦਾ ਆਨੰਦ ਲਓ।

ਯੂਨਿਟੀ ਫੌਂਟ ਸਾਫਟਵੇਅਰ ਡਿਵੈਲਪਮੈਂਟ ਕਿੱਟ (ਐੱਸ.ਡੀ.ਕੇ)

ਯੂਨਿਟੀ ਵਰਗੇ ਗੇਮਿੰਗ ਪਲੇਟਫਾਰਮ ਨੂੰ ਸਕ੍ਰੀਨ 'ਤੇ ਤੇਜ਼ੀ ਨਾਲ ਰੈਂਡਰਿੰਗ ਦੀ ਜ਼ਰੂਰਤ ਹੈ। ਜਟਿਲ ਸਕ੍ਰਿਪਟ ਫੌਂਟ ਜਿਵੇਂ ਕਿ ਭਾਰਤੀ ਭਾਸ਼ਾਵਾਂ ਲਈ ਓਪਨਟਾਈਪ ਫੌਂਟ ਵਿਸ਼ੇਸ਼ਤਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਭਾਰੀ ਸੰਚਾਲਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਕਾਰਨ ਰੈਂਡਰਿੰਗ ਦੀ ਗਤੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਗੇਮਿੰਗ ਪਲੇਟਫਾਰਮ ਓਪਨਟਾਈਪ ਵਿਸ਼ੇਸ਼ਤਾਵਾਂ ਨੂੰ ਸਪੋਰਟ ਨਹੀਂ ਕਰਦੇ। ਰੇਵਰੀ ਦਾ ਯੂਨਿਟੀ ਫੌਂਟ ਐੱਸ.ਡੀ.ਕੇ ਇੱਕ ਡਿਸਪਲੇ ਐੱਸ.ਡੀ.ਕੇ ਹੈ ਜੋ ਯੂਨਿਟੀ ਗੇਮ ਡਿਵੈਲਪਰਸ ਨੂੰ ਜਟਿਲ ਭਾਰਤੀ ਭਾਸ਼ਾਵਾਂ ਨੂੰ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ। ਇਹ ਟ੍ਰੇਡਮਾਰਕ ਯੁਕਤ ਸਕੇਲਯੋਗ ਟਰੂਟਾਈਪ ਫੌਂਟਸ ਦੀ ਵਰਤੋਂ ਕਰਦਾ ਹੈ।

ਵਿਗਿਆਨਕ ਤੌਰ ਤੇ-ਸਟੀਕ ਫੌਂਟ

ਰੇਵਰੀ ਯੂਨਿਟੀ ਫੌਂਟ ਐੱਸ.ਡੀ.ਕੇ ਕੰਪੋਜੀਸ਼ਨ ਇੰਜਨ ਦੇ ਨਾਲ ਟ੍ਰੇਡਮਾਰਕ ਯੁਕਤ ਟਰੂਟਾਈਪ ਫੌਂਟਸ ਦੀ ਵਰਤੋਂ ਕਰਦਾ ਹੈ ਜੋ ਕਿ ਜਟਿਲ ਭਾਰਤੀ ਸਕ੍ਰਿਪਟ ਅੱਖਰਾਂ ਦੀ ਸਹੀ ਦੁਬਾਰਾ ਤਰਤੀਬ ਅਤੇ ਰਚਨਾ ਨੂੰ ਯਕੀਨੀ ਬਣਾਉਂਦੇ ਹਨ। ਕਿਉਂਕਿ ਐੱਸ.ਡੀ.ਕੇ ਓਪਨਟਾਈਪ ਫੌਂਟ ਦੀ ਵਰਤੋਂ ਨਹੀਂ ਕਰਦਾ ਹੈ, ਇਹ ਸੁਨਿਸ਼ਚਿਤ ਕਰਦਾ ਹੈ ਕਿ ਰੈਂਡਰਿੰਗ ਦੀ ਗਤੀ ਪ੍ਰਭਾਵਿਤ ਨਾ ਹੋਵੇ।

ਲਾਈਟਵੇਟ ਇੰਜਨ

ਹਰੇਕ ਫੌਂਟ ਨੂੰ ਮੈਮਰੀ ਆਪਟਮਾਈਜ਼ੇਸ਼ਨ ਨੂੰ ਵਧਾਉਣ ਅਤੇ ਸਕ੍ਰੀਨ ਤੇ ਰੈਂਡਰਿੰਗ ਦੇ ਸਮੇਂ ਨੂੰ ਤੇਜ਼ੀ ਨਾਲ ਕਰਨ ਲਈ ਰੇਵਰੀ ਦੁਆਰਾ ਬੁਨਿਆਦੀ ਤੌਰ ਤੇ ਵਿਕਸਿਤ ਕੀਤਾ ਗਿਆ ਹੈ – ਜੋ ਇਮਰਸਿਵ ਗੇਮਿੰਗ ਅਨੁਭਵ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ।

ਸਹੀ ਰੈਂਡਰਿੰਗ

ਇੰਡਿਕ ਸਕ੍ਰਿਪਟਾਂ ਨੂੰ ਸਾਡੇ ਟੈਕਸਟ ਰੈਂਡਰਿੰਗ ਇੰਜਨ ਨਾਲ ਬਿਲਕੁਲ ਸਟੀਕ ਅਤੇ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਜਿਸ ਨੂੰ ਸਥਾਨਕ ਭਾਸ਼ਾਵਾਂ ਦੀਆਂ ਸਕ੍ਰਿਪਟਾਂ ਦੀਆਂ ਜਟਿਲਤਾਵਾਂ ਨਾਲ ਅਨੁਕੂਲ ਕੀਤਾ ਹੈ। ਇਹ ਯੂਨਿਟੀ ਗੇਮ ਡਿਵੈਲਪਰਾਂ ਨੂੰ ਰੈਂਡਰਿੰਗ ਦੀ ਗਤੀ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੀਆਂ ਗੇਮਸ ਨੂੰ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਸਮਰੱਥ ਬਣਾਉਂਦਾ ਹੈ।

16 ਇੰਡਿਕ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ

ਯੂਨਿਟੀ ਫੌਂਟ ਐੱਸ.ਡੀ.ਕੇ ਜਟਿਲ ਸਕ੍ਰਿਪਟਾਂ ਅਤੇ ਉਨ੍ਹਾਂ ਦੀਆਂ ਬਰੀਕੀਆਂ ਦੀ ਬਿਨਾਂ ਪ੍ਰਭਾਵਿਤ ਹੋਈ ਰੈਂਡਰਿੰਗ ਦੇ ਨਾਲ 16 ਸਥਾਨਕ ਭਾਸ਼ਾਵਾਂ ਨੂੰ ਸਹੀ ਢੰਗ ਨਾਲ ਸਪੋਰਟ ਕਰਦਾ ਹੈ

ਸੰਪਰਕ ਵਿੱਚ ਰਹੋ ਅਤੇ ਸਹੀ ਲੋਕਲਾਇਜ਼ੇਸ਼ਨ ਦਾ ਲਾਭ ਪ੍ਰਾਪਤ ਕਰੋ

ਬੀ.ਆਈ.ਐੱਸ ਫੌਂਟ ਸੰਗ੍ਰਿਹ

ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀ.ਆਈ.ਐੱਸ) ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿਚ ਵੇਚੇ ਜਾਣ ਵਾਲੇ ਮੋਬਾਈਲ ਡਿਵਾਈਸ ਸਾਰੀਆਂ 22 ਅਧਿਕਾਰਿਕ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦੇ ਹਨ।ਬੀ.ਆਈ.ਐੱਸ ਫੌਂਟ ਡਿਸਪਲੇ ਸੰਗ੍ਰਿਹ ਉੱਤਮ ਦਰਜੇ ਦੀ ਗੁਣਵੱਤਾ ਅਤੇ ਨਿਰਵਿਘਨ ਏਕੀਕਰਣ ਦੇ ਵਾਧੂ ਲਾਭ ਦੇ ਨਾਲ ਫੀਚਰ ਫੋਨ ਓ.ਈ.ਐੱਮ ਨੂੰ ਸਿਰਫ ਅਜਿਹਾ ਕਰਨ ਦੇ ਯੋਗ ਬਣਾਉਂਦਾ ਹੈ।

ਘੱਟ-ਮੈਮਰੀ ਫੁਟਪ੍ਰਿੰਟ

ਸਾਡਾ ਬਿਟਮੈਪ ਫੌਂਟ ਸਮਾਧਾਨ ਨੂੰ ਘੱਟੋ ਘੱਟ ਰੈਮ ਤੇ ਸੰਚਾਲਿਤ ਕਰਨ ਲਈ, ਹੋਰ ਮਹੱਤਵਪੂਰਣ ਕਾਰਜਾਂ ਅਤੇ ਐਪਲੀਕੇਸ਼ਨ ਲਈ ਜਗ੍ਹਾ ਖਾਲੀ ਕਰਨ ਲਈ ਬਹੁਤ ਅਨੁਕੂਲ ਬਣਾਇਆ ਗਿਆ ਹੈ।

ਸਟੀਕ ਰੈਂਡਰਿੰਗ

ਸਾਡਾ ਟੈਕਸਟ ਰੈਂਡਰਿੰਗ ਇੰਜਨ, ਜੋ ਸਮੇਂ ਦੇ ਨਾਲ ਬਿਹਤਰ ਹੋ ਗਿਆ ਹੈ, ਇੰਡਿਕ ਸਕ੍ਰਿਪਟਾਂ ਦੀਆਂ ਜਟਿਲਤਾਵਾਂ ਨਾਲ ਅਨੁਕੂਲ ਹੈ ਅਤੇ ਸਹੀ ਰਚਨਾਵਾਂ ਪੇਸ਼ ਕਰਦਾ ਹੈ।

ਸਹਿਜ ਏਕੀਕਰਣ

ਇਹ ਸੰਗ੍ਰਿਹ ਦੋਵੇਂ ਪ੍ਰਸਿੱਧ ਫੀਚਰ ਫੋਨ ਪਲੇਟਫਾਰਮਾਂ – ਸਪ੍ਰੈਡਟਰਮ ਅਤੇ ਮੀਡੀਆਟੈਕ – ਨਾਲ ਨਿਰਵਿਘਨ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਵੱਖ ਵੱਖ ਸਕ੍ਰੀਨ ਅਕਾਰਾਂ 'ਤੇ 22 ਭਾਸ਼ਾਵਾਂ ਲਈ ਸਪੋਰਟ ਪ੍ਰਦਾਨ ਕਰਦਾ ਹੈ।

ਸੰਪਰਕ ਵਿੱਚ ਰਹੋ ਅਤੇ ਸਹੀ ਲੋਕਲਾਇਜ਼ੇਸ਼ਨ ਦਾ ਲਾਭ ਪ੍ਰਾਪਤ ਕਰੋ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!