ਬਹੁ-ਭਾਸ਼ਾਈ ਇੰਡਿਕ ਕੀਬੋਰਡ (ਸਵਲੇਖ)

ਇੱਕ ਬਟਨ ਦੇ ਟੱਚ ਤੇ ਆਪਣੇ ਉਪਭੋਗਤਾਵਾਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਟਾਈਪ ਕਰਨ ਦਿਓ।

ਸਵਲੇਖ ਇਕ ਬਹੁ-ਭਾਸ਼ਾਈ ਇੰਡਿਕ ਕੀਬੋਰਡ ਹੈ ਜੋ ਉਪਭੋਗਤਾਵਾਂ ਨੂੰ ਉਹਨਾਂ ਦੀ ਪਸੰਦ ਦੀ ਭਾਸ਼ਾ ਵਿੱਚ ਤੁਹਾਡੇ ਐਪ ਵਿੱਚ ਟਾਈਪ ਕਰਨ ਅਤੇ ਗੱਲਬਾਤ ਕਰਨ ਵਿੱਚ ਮਦਦ ਕਰਦਾ ਹੈ। ਇਹ ਇਕ ਅਸਾਨੀ ਨਾਲ ਏਕੀਕ੍ਰਿਤ ਐੱਸ.ਡੀ.ਕੇ ਦੇ ਰੂਪ ਵਿੱਚ ਉਪਲਬਧ ਹੈ।

ਆਪਣੀ ਪਸੰਦ ਦੀ ਭਾਸ਼ਾ ਵਿੱਚ ਪ੍ਰਗਟਾਵੇ ਦੀ ਸੁਵਿਧਾ ਦਾ ਅਨੰਦ ਲਓ

ਐਪਲੀਕੇਸ਼ਨਾਂ ਦੇ ਨਾਲ ਜਲਦੀ ਅਤੇ ਅਸਾਨ ਏਕੀਕਰਣ

ਘੱਟੋ-ਘੱਟ ਡਿਵੈਲਪਮੈਂਟ ਸਹਿਤ ਆਪਣੀ ਐਪਲੀਕੇਸ਼ਨ ਦੇ ਨਾਲ ਇੱਕ ਬਹੁ-ਭਾਸ਼ਾਈ ਕੀਬੋਰਡ ਨੂੰ ਏਕੀਕ੍ਰਿਤ ਕਰੋ। ਸਵਲੇਖ ਐੱਸ.ਡੀ.ਕੇ ਇਕ ਲਾਗੂ ਕਰਨ ਵਿਚ ਅਸਾਨ ਲਾਇਬ੍ਰੇਰੀ ਪੈਕੇਜ ਵਿੱਚ ਆਉਂਦਾ ਹੈ ਜਿਸ ਨੂੰ ਤੁਹਾਡੀ ਐਪਲੀਕੇਸ਼ਨ ਵਿੱਚ ਕੋਡ ਦੀਆਂ ਕੁਝ ਲਾਈਨਾਂ ਨਾਲ ਏਕੀਕ੍ਰਿਤ ਕੀਤਾ ਜਾ ਸਕਦਾ ਹੈ।

ਸ਼ੁਰੂ ਕਰੋ

ਇੰਡਿਕ ਭਾਸ਼ਾ ਦੀ ਟਾਈਪਿੰਗ ਨੂੰ ਸਰਲ ਬਣਾਓ

ਆਪਣੇ ਉਪਭੋਗਤਾਵਾਂ ਨੂੰ ਉਨ੍ਹਾਂ ਦੀਆਂ ਡਿਵਾਈਸ ਤੇ ਇੰਡਿਕ ਟਾਈਪਿੰਗ ਦੀ ਉਪਲਬਧਤਾ ਦੇ ਬਾਰੇ ਪਰੇਸ਼ਾਨ ਹੋਣ ਤੋਂ ਰੋਕੋ। ਸਵਲੇਖ ਐੱਸ.ਡੀ.ਕੇ 11 ਵੱਖੋ ਵੱਖ ਇੰਡਿਕ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ: ਹਿੰਦੀ, ਬੰਗਾਲੀ, ਪੰਜਾਬੀ, ਅਸਾਮੀ, ਗੁਜਰਾਤੀ, ਮਰਾਠੀ, ਉੜੀਆ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ।

ਸ਼ੁਰੂ ਕਰੋ

ਆਪਣੀ ਉਪਭੋਗਤਾ ਪਹੁੰਚ ਨੂੰ ਵਧਾਓ

ਇੱਕ ਅਨਟੈਪਡ ਉਪਭੋਗਤਾ ਭਾਗ ਤੇ ਪਹੁੰਚੋ ਜਿੱਥੇ ਡਿਜੀਟਲ ਸਾਖਰਤਾ ਜ਼ਿਆਦਾ ਹੈ ਅਤੇ ਅੰਗਰੇਜ਼ੀ-ਭਾਸ਼ਾ ਦੀ ਸਾਖਰਤਾ ਘੱਟ ਹੈ। ਸਵਲੇਖ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਅਸਾਨੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਦੇ ਸਮਰੱਥ ਬਣਾਉਂਦਾ ਹੈ ਜਦੋਂ ਕਿ ਤੁਹਾਡੇ ਐਪ ਨਾਲ ਉਪਭੋਗਤਾ-ਸੰਪਰਕ ਨੂੰ ਬਿਹਤਰ ਬਣਾਉਂਦਾ ਹੈ — ਅਵਸਰਾਂ ਦੀ ਵੱਡੀ ਗਿਣਤੀ ਦੀ ਸ਼ੁਰੂਆਤ ਕਰਦਾ ਹੈ।

ਸ਼ੁਰੂ ਕਰੋ

ਉਪਭੋਗਤਾਵਾਂ ਨੂੰ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਜਲਦੀ ਅਤੇ ਵਧੀਆ ਤਰੀਕੇ ਨਾਲ ਟਾਈਪ ਕਰਨ ਦਿਓ

ਉਪਭੋਗਤਾਵਾਂ ਨੂੰ ਬਹੁ-ਭਾਸ਼ਾਈ ਪ੍ਰਿਡਿਕਟਿਵ ਕੀਬੋਰਡ ਨਾਲ ਤੁਹਾਡੀ ਐਪ ਤੇ ਟਾਈਪ ਕਰਨ ਦਾ ਵਿਕਲਪ ਪ੍ਰਦਾਨ ਕਰੋ। ਉਪਭੋਗਤਾ ਦੁਆਰਾ ਟਾਈਪ ਕੀਤੇ ਗਏ ਦੇ ਅਧਾਰ ਤੇ, ਸਵਲੇਖ ਕੀਬੋਰਡ ਇੱਕ ਚੁਣੀ ਹੋਈ ਭਾਸ਼ਾ ਵਿੱਚ ਸ਼ਬਦਾਂ ਦਾ ਸੁਝਾਅ ਦਿੰਦਾ ਹੈ, ਕੀਪੈਡ ਅੰਗਰੇਜ਼ੀ ਵਿਚ, ਅਤੇ ਤੁਹਾਡੀ ਚੁਣੀ ਹੋਈ ਭਾਸ਼ਾ ਦੇ ਨਾਲ-ਨਾਲ ਦੋ-ਭਾਸ਼ਾਈ ਪੂਰਵ ਅਨੁਮਾਨ ਉਪਲਬਧ ਕਰਵਾਉਂਦਾ ਹੈ।

ਸ਼ੁਰੂ ਕਰੋ

ਉਪਭੋਗਤਾ ਦੀ ਟਾਈਪਿੰਗ ਸਟੀਕਤਾ ਨੂੰ ਬਿਹਤਰ ਬਣਾਓ

ਉਪਭੋਗਤਾਵਾਂ ਨੂੰ ਉਹਨਾਂ ਦੀ ਪਸੰਦ ਦੀ ਭਾਸ਼ਾ ਵਿਚ ਟਾਈਪ ਕਰਨ ਦੀ ਆਗਿਆ ਦਿਓ ਅਤੇ ਸਵਲੇਖ ਦੀ ਪ੍ਰਿਡਿਕਟਿਵ ਟਾਈਪਿੰਗ ਅਤੇ ਹੋਰ ਸੁਵਿਧਾਵਾਂ ਨਾਲ ਉਹਨਾਂ ਦੀ ਸਹਾਇਤਾ ਕਰੋ। ਉਪਭੋਗਤਾ ਹੁਣ ਵਧੇਰੇ ਸਟੀਕਤਾ ਦੇ ਨਾਲ ਟੈਕਸਟ ਇਨਪੁਟ ਕਰ ਸਕਦੇ ਹਨ ਅਤੇ ਯੋਜਕ ਸ਼ਬਦਾਂ ਨੂੰ ਜੋੜਨ ਵਰਗੀਆਂ ਵਿਸ਼ੇਸ਼ ਗਲਤੀਆਂ ਤੋਂ ਬਚ ਸਕਦੇ ਹਨ ਜੋ ਇੰਡਿਕ ਸਕ੍ਰਿਪਟਾਂ ਵਿੱਚ ਟਾਈਪ ਕਰਨ ਸਮੇਂ ਆਮ ਹੀ ਹੁੰਦੀਆਂ ਹਨ।

ਸ਼ੁਰੂ ਕਰੋ

ਅਨੇਕ ਭਾਸ਼ਾਵਾਂ

22 ਪ੍ਰਸਿੱਧ ਇੰਡਿਕ ਭਾਸ਼ਾਵਾਂ ਦੇ ਮੈਨਿਊ ਤੋਂ ਆਪਣੀ ਪਸੰਦੀਦਾ ਭਾਸ਼ਾ ਚੁਣੋ। ਸਵਲੇਖ ਵਿਚ ਪੂਰੀ ਤਰ੍ਹਾਂ ਅਨੁਵਾਦ ਕੀਤਾ ਮੈਨਿਊ ਹੈ ਅਤੇ ਇਹ ਹੇਠਾਂ ਲਿਖੇ ਭਾਸ਼ਾ ਕੀਬੋਰਡਾਂ ਨੂੰ ਸਪੋਰਟ ਕਰਦਾ ਹੈ: ਹਿੰਦੀ, ਬੰਗਾਲੀ, ਤੇਲਗੂ, ਮਰਾਠੀ, ਤਮਿਲ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ, ਪੰਜਾਬੀ, ਅਸਾਮੀ, ਨੇਪਾਲੀ, ਬੋਡੋ, ਡੋਗਰੀ, ਕੋਂਕਣੀ, ਮੈਥਿਲੀ, ਮਨੀਪੁਰੀ, ਸੰਸਕ੍ਰਿਤ, ਕਸ਼ਮੀਰੀ, ਸਿੰਧੀ, ਉਰਦੂ ਅਤੇ ਸੰਤਾਲੀ

ਸ਼ੁਰੂ ਕਰੋ

ਐਂਡਰਾਇਡ ਦੇ ਲਈ ਬਹੁਭਾਸ਼ਾਈ, ਬਹੁ ਉਪਯੋਗੀ ਕੀਬੋਰਡ ਦੇ ਮਾਧਿਅਮ ਨਾਲ ਕੰਟੈਂਟ ਟਾਈਪ ਕਰੋ, ਖੋਜੋ ਅਤੇ ਪਤਾ ਲਗਾਓ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!